Blogs

‘ਜੱਟ ਦੀ ਅਕਲ’ ਗੀਤ ਦਾ ਲਖਾਰੀ-ਚਰਨ ਲਖਾਰੀ

ਜਦੋਂ ਸੱਚੇ ਦਿਲੋਂ ਸਿਦਕ ਧਾਰ ਕੇ ਮਿਹਨਤ ਦਾ ਲੜ ਫੜਿਆ ਹੋਵੇ ਤਾਂ ਉਹ ਬੰਦੇ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਲਿਆ ਖੜ੍ਹਾਉਂਦੀ ਹੈ। ਇਹੋ ਕਥਨ ਜੇਕਰ ਤਰਨਤਾਰਨ ਜਿਲ੍ਹੇ ਦੇ ਪਿੰਡ ਮੰਨਣ ‘ਚ ਸੰਨ 1987 ਨੂੰ ਇੱਕ ਮਜਦੂਰ ਬਰਿਆਮ ਸਿੰਘ ਦੇ ਘਰ ਪੈਦਾ ਹੋਏ ਮਾਣਮੱਤੇ ਨੌਜਵਾਨ ਲੇਖਕ ਚਰਨ ਲਿਖਾਰੀ ਲਈ ਵਰਤਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇੱਕ ਭੈਣ ਅਤੇ ਤਿੰਨ ਭਰ੍ਹਾਵਾਂ ਦੀ ਅੰਮੀ ਜਾਏ ਚਰਨ ਨੂੰ ਘਰ ਦੀ ਗਰੀਬੀ ਕਾਰਨ ਚਾਰ ਜਮਾਤਾਂ ਪੜ੍ਹ ਕੇ ਭਾਵੇਂ ਸਕੂਲੀ ਪੜ੍ਹਾਈ ਵਿੱਚੇ ਹੀ ਛੱਡਣੀ ਪਈ, ਪਰ ਉਸਨੇ ਸਾਹਿਤ ਪੜ੍ਹਨ ‘ਤੇ ਲਿਖਣ ਦੇ ਆਪਣੇ ਸ਼ੌਕ ਨੂੰ ਕਦੇ ਮਰਨ ਨਾ ਦਿੱਤਾ। ਉਹ ਦੱਸਦਾ ਹੈ ਕਿ ਉਸਨੇ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਮੁਹੰਮਦ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਅਤੇ ਸੁਰਜੀਤ ਪਾਤਰ ਵਰਗੇ ਸ਼ਾਇਰਾਂ ਦੀਆਂ ਰਚਨਾਵਾਂ ਪੜ੍ਹੀਆਂ ਹਨ। ਇਹਨਾਂ