'ਕੌਮ ਦੇ ਹੀਰੇ' ਹੁਣ ਕਦੇ ਵੀ ਰਿਲੀਜ਼ ਨਹੀਂ ਹੋਵੇਗੀ। ਫ਼ਿਲਮ ਦੇ ਪੋਸਟਰ, ਬੈਨਰ, ਸੀਡੀ ਵੀ ਨਹੀਂ ਬਣਾਈ ਜਾ ਸਕਦੀ। ਸੈਂਸਰ ਬੋਰਡ ਨੇ ਫ਼ਿਲਮ ਨੂੰ ਜਾਰੀ ਕੀਤਾ ਸਰਟੀਫਿਕੇਟ ਵਾਪਸ ਲੈ ਲਿਆ ਹੈ। ਅਗਸਤ ਵਿਚ ਸੈਂਸਰ ਬੋਰਡ ਨੇ ਫ਼ਿਲਮ 'ਤੇ ਬੈਨ ਲਾਇਆ ਸੀ। ਜਾਂਚ ਵਿਚ ਫ਼ਿਲਮ ਨੂੰ ਕਾਨੂੰਨ ਵਿਵਸਥਾ ਵਿਗਾੜਨ ਵਾਲਾ ਪਾਇਆ ਗਿਆ ਹੈ। ਗ੍ਰਹਿ, ਸੂਚਲਾ ਤੇ ਪ੍ਰਸਾਰਣ ਮੰਤਰਾਲੇ ਦੀ ਇਤਰਾਜ਼ਾਂ ਤੋਂ ਬਾਅਦ ਫ਼ਿਲਮ 'ਤੇ ਰੋਕ ਲਾਈ ਗਈ ਹੈ। ਇਸ ਵਿਚ ਇੰਦਰਾ ਗਾਂਧੀ ਦੇ ਹਤਿਆਰਿਆਂ ਨੂੰ ਹੀਰੋ ਦੱਸਿਆ ਗਿਆ ਹੈ।