ਪਾਲੀਵੁੱਡ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਇਕ ਵੱਡੀ ਮੁਸ਼ਕਲ 'ਚ ਫੱਸ ਸਕਦੇ ਹਨ। ਖਬਰਾਂ ਮੁਤਾਬਕ ਯਾਨਿਕ ਮਰਡਰ ਕੇਸ 'ਚ ਗੈਰੀ ਸੰਧੂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਕਥਿਤ ਤੌਰ 'ਤੇ ਰਮਨੀਤ ਉਪਲ ਉਰਫ ਰੋਮੀ ਗੈਰੀ ਸੰਧੂ ਦਾ ਕਰੀਬੀ ਦੋਸਤ ਹੈ ਜਿਸ ਨੂੰ ਬਚਾਉਣ ਦੀ ਖਾਤਿਰ ਗਾਇਕ ਗੈਰੀ ਸੰਧੂ ਦਾ ਪੂਰਾ ਹੱਥ ਹੈ। ਯਾਨਿਕ ਨਿਕੀ ਜਲੰਧਰ ਸਥਿਤ ਐੱਲ. ਪੀ. ਯੂ. ਦਾ ਵਿਦਿਆਰਥੀ ਸੀ।
ਖਬਰਾਂ ਅਨੁਸਾਰ ਗੈਰੀ ਸੰਧੂ ਨੇ ਰੋਮੀ ਨੂੰ ਇੰਡੀਆ ਤੋਂ ਬਾਹਰ ਭੇਜਣ ਲਈ ਉਸ ਦਾ ਜਾਲੀ ਪਾਸਪੋਰਟ ਬਣਾਉਣ 'ਚ ਉਸ ਦੀ ਮਦਦ ਕੀਤੀ ਹੈ ਜਿਸ ਕਾਰਨ ਗਾਇਕ ਗੈਰੀ ਸੰਧੂ ਸ਼ੱਕ ਦੇ ਘੇਰੇ 'ਚ ਆ ਗਏ ਹਨ। ਡਿਪਟੀ ਕਮਿਸ਼ਨਰ ਨਵੀਨ ਸਿੰਘਲਾ ਨੇ ਕਿਹਾ ਹੈ ਕਿ ਦੋਸ਼ੀ ਰੋਮੀ ਦੀ ਮਦਦ ਕਰਨ ਦੇ ਦੋਸ਼ 'ਚ ਪੁਲਸ ਗੈਰੀ ਸੰਧੂ 'ਤੇ ਸਖ਼ਤ ਐਕਸ਼ਨ ਲੈ ਸਕਦੀ ਹੈ ਅਤੇ ਉਸ ਤੋਂ ਪੁੱਛ ਪੜਤਾਲ ਵੀ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਯਾਨਿਕ ਦੀ ਪਿਛਲੇ ਮਹੀਨੇ ਆਪਣੇ ਦੇਸ਼ ਬਰੁੰਡੀ 'ਚ ਮੌਤ ਹੋ ਗਈ ਸੀ। ਯਾਨਿਕ ਦੀ ਮੌਤ ਤੋਂ ਬਾਅਦ ਪੁਲਸ ਨੇ ਇਸ ਕੇਸ 'ਚ ਮਰਡਰ ਦੀ ਧਾਰਾ ਜੋੜ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਰੋਮੀ ਉੱਪਲ ਸਮੇਤ ਕਈ ਰਈਸ ਜਾਦਿਆਂ ਨੇ ਐੱਲ. ਪੀ. ਯੂ. ਦੇ ਵਿਦਿਆਰਥੀ ਯਾਨਿਕ ਨਿਕੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਕੋਮਾ 'ਚ ਬਿਤਾਉਣ ਤੋਂ ਬਾਅਦ ਨਿਕੀ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਉਸ ਦੇ ਦੇਸ਼ ਭੇਜ ਦਿੱਤਾ ਗਿਆ ਸੀ।
Source : jagbani.com