ਬਾਲੀਵੁੱਡ ਤੇ ਫਿਰ ਹਾਵੀ ਹੋਇਆ ਪੰਜਾਬੀ ਸਿਨੇਮਾ

×

Error message

Warning: Undefined property: stdClass::$comment_count in comment_node_page_additions() (line 728 of /home2/webidecm/balleshava.com/modules/comment/comment.module).

“ਸਾਡੀ ਵੱਖਰੀ ਹੈ ਸ਼ਾਨ” ਫਿਲਮ ਨੇ ਰਲੀਜ਼ ਹੁੰਦਿਆਂ ਹੀ ਬਾਲੀਵੁੱਡ ਨੂੰ ਦੀਆ ਫਿਲਮਾਂ ਨੂੰ ਪਛਾੜਿਆ

ਚਿਰੋਕਣੀ ਉਡੀਕੀ ਜਾ ਰਹੀ ਤੇ ਬੀਤੇ ਦਿਨ ੧੨ ਅਕਤੂਬਰ ਨੂੰ ਵਿਸ਼ਵ ਦੇ ੮੫ ਸਿਨੇਮਿਆਂ ਵਿੱਚ ਰਲੀਜ਼ ਹੋਈ ਪੰਜਾਬੀ ਫਿਲਮ “ਸਾਡੀ ਵੱਖਰੀ ਹੈ ਸ਼ਾਨ” ਨੇ ਸ਼ਾਨਦਾਰ ਓਪਨਿੰਗ ਲੈਂਦਿਆਂ ਵਿਦੇਸ਼ਾਂ ਤੋਂ ਇਲਾਵਾ ੧੨ ਅਕਤੂਬਰ ਨੂੰ ਪੰਜਾਬ ਵਿੱਚ ਰਲੀਜ਼ ਹੋਈਆਂ ਹਿੰਦੀ ਫਿਲਮਾਂ ਜਿਵੇਂ ਰਾਣੀ ਮੁਖਰਜੀ ਤੇ ਪ੍ਰਿਥਵੀਰਾਜ ਅਭਿਨੀਤ “ਅੱਈਆ”, ਫਿਲਮਕਾਰ ਰਾਮ ਗੋਪਾਲ ਵਰਮਾਂ ਦੁਆਰਾ ਨਿਰਦੇਸਿਤ “ਭੂਤ ਰਿਟਰਨ” ਤੇ ਮੱਖੀ ਤੋਂ ਇਲਾਵਾ ਹਾਲੀਵੁੱਡ ਫਿਲਮਾਂ ਟੇਕਨ-੨ ਤੇ ਲੂਪਰ ਨੂੰ ਪਛਾੜਦਿਆਂ ਵੱਡੀ ਓਪਨਿੰਗ ਲੈ ਕੇ ਇਕ ਵਾਰ ਫਿਰ ਬਾਲੀਵੁੱਡ ਤੇ ਹਾਲੀਵੁੱਡ ਨੂੰ ਪਛਾੜਨ ਦਾ ਬਣੀ ਹੈ ਮਾਣ ਫਿਲਮ “ਸਾਡੀ ਵੱਖਰੀ ਹੈ ਸ਼ਾਨ”। ਇਸ ਤਰ੍ਹਾਂ ਇਸ ਫਿਲਮ ਨੇ ਆਸਟ੍ਰੇਲੀਆ, ਅਮਰੀਕਾ ਤੇ ਕਨੇਡਾ ਵਿੱਚ ਵੀ ਸਫਲਤਾ ਹਾਸਿਲ ਕੀਤੀ ਹੈ। “ਮੰਨਤ” ਫੇਮ ਨਿਰਦੇਸ਼ਕ ਗੁਰਬੀਰ ਗਰੇਵਾਲ ਵਲੋਂ ਨਿਰਦੇਸਿਤ “ਸਾਡੀ ਵੱਖਰੀ ਹੈ ਸ਼ਾਨ” ਦਾ ਨਿਰਮਾਣ ਡਾਕਟਰੀ ਪੇਸ਼ੇ ਨਾਲ ਜੁੜੇ ਦੋਰਾਹਾ ਦੇ ਡਾ. ਸੁਖਪਾਲ ਮਾਂਗਟ, ਡਾ. ਇੰਦਰਰੂਪ ਘੁੰਮਣ ਤੇ ਬਿਕਰਮ ਗਿੱਲ ਯੂ.ਐਸ.ਏ ਦੇ ਸਾਂਝੇ ਨਿਰਮਾਣ ਵਾਲੀ ਤੇ ਵਿਬਗਿਓਰ ਕਰਿਏਸ਼ਨ ਦੇ ਪਲੇਠੀ ਮਾਣ ਮੱਤੀ ਪੇਸ਼ਕਸ਼ ਨੂੰ ਰਲੀਜ਼ ਹੁੰਦਿਆਂ ਹੀ ਲੋਕਾ ਦਿਲਾਂ ਨੇ “ਸ਼ੇਵ” ਕਰ ਲਿਆ ਹੈ । ਦੇਸ ਵਿਦੇਸ਼ ਵਿੱਚ ਪੰਜਾਬੀਆ ਦੀ ਵੱਖਰੀ ਸ਼ਾਨ ਦੀ ਸੱਚੀ ਸੁੱਚੀ ਮੋਹਰ ਬਣੀ ਇਹ ਫਿਲਮ “ਗਾਇਕ” ਮੋਢਿਆਂ ਤੋਂ ਰਹਿਤ ਸ਼ੁਧ ਐਕਟਰਾਂ ਵਾਲੀ ਫਿਲਮ ਹੈ। ਇਸ ਫਿਲਮ ਨੇ ਨਵੇਂ ਪੰਜਾਬੀ ਸਿਨੇਮੇ ਦਾ ਅਗਾਜਿ ਕੀਤਾ ਹੈ ਪਰਿਵਾਰਕ ਫਿਲਮਾਂ ਦੀ ਲੜੀ ਵਿੱਚ ਸ਼ਿੱਦਤ ਨਾਲ ਸ਼ਾਮਿਲ ਹੋਈ ਇਸ ਫਿਲਮ ਨੇ ਹਵਾਵਾਂ ਦੇ ਵਹਿਣ ਬਦਲਣ ਦੀ ਨਵੀਂ ਜੁਰਅਤ ਵਿਖਾਈ ਹੈ।
ਮਨੁੱਖੀ ਜਿੰਦਗੀ ਵਿੱਚ ਹਰ ਪ੍ਰਾਣੀ ਸੁਪਨੇ ਲੈਂਦਾ ਹੈ ਅਤੇ ਇਹ ਸੁਪਨੇ ਹੀ ਜਿੰਦਗੀ ਜਿਉਣ ਦਾ ਅਧਾਰ ਬਣਦੇ ਹਨ । ਸੁਪਨੇ ਹੀ ਜਿੰਦਗੀ ਵਿੱਚ ਮਾਰਗ ਦਰਸ਼ਕ ਵੱਜੋਂ ਵੀ ਭੂਮਿਕਾ ਨਿਭਾਉਂਦੇ ਹਨ । ਇਹ ਸੁਪਨੇ ਹੀ ਸਾਡੇ ਕਦਮਾਂ ਦੇ ਨਾਮ 'ਤੇ ਪੈਂਡਿਆਂ ਦਾ ਸਫ਼ਰ ਕਰਦੇ ਹਨ । ਸੁਪਨੇ ਹੀ ਮੰਜਲਾਂ ਦੀ ਨਿਸ਼ਾਨਦੇਹੀ ਹੁੰਦੇ ਹਨ । ਮਨੁੱਖੀ ਜਿੰਦਗੀ ਜਿਉਣ ਵਾਲਾ ਹਰ ਮਨੁੱਖ ਹਰ ਸਾਹ ਨਾਲ ਸੁਪਨਿਆਂ ਨੂੰ ਸੱਚ ਕਰਨ ਦੀਆਂ ਵਿਉਤਾਂ ਬਣਾਉਂਦਾ ਰਹਿੰਦਾ ਹੈ । ਪਰ ਕਈ ਵਾਰ ਜਿੰਦਗੀ ਵਿੱਚ ਕੁਝ ਸੁਪਨੇ ਝਰੀਟੇ ਜਾਂਦੇ ਹਨ, ਕੁਝ ਸੁਪਨੇ ਤਿੜਕ ਜਾਂਦੇ ਹਨ 'ਤੇ ਕਈ ਵਾਰ ਟੁੱਟੇ ਸੁਪਨਿਆਂ ਦਾ ਦਰਦ ਕਦੇ ਅੱਖਾਂ ਵਿੱਚ, ਕਦੇ ਸਾਹਾਂ ਵਿੱਚ 'ਤੇ ਕਦੇ ਭਾਵਾਂ ਵਿੱਚ ਰੜਕਦਾ ਰਹਿੰਦਾ ਹੈ। ਅਜਿਹਾ ਹੀ ਸਭ ਕੁਝ “ਸਾਡੀ ਵੱਖਰੀ ਹੈ ਸ਼ਾਨ” ਵਿੱਚ ਵਿਖਾਇਆ ਗਿਆ ਹੈ। ਜਨਮ ਭੂਮੀ ਨੂੰ ਹੀ ਕਰਮ ਭੂਮੀ ਬਣਾਉਣ ਦਾ ਸੰਦੇਸ਼ ਦੇ ਕੇ ਪ੍ਰਦੇਸ਼ਾਂ ਵਿੱਚ ਸਥਾਪਤ ਹੋਣ ਵਾਲੇ ਕੌੜੇ ਸੱਚ ਨੂੰ ਬਖ਼ੂਬੀ ਵਿਖਾਇਆ ਗਿਆ ਹੈ। ਇਸ ਫਿਲਮ ਵਿੱਚ ਸੰਗਰਾਮ ਸਿੰਘ, ਮੈਂਡੀ ਤੱਖਰ, ਗੁਰਪ੍ਰੀਤ ਰਟੌਲ, ਮਨੂਂੰੰ ਸੰਧੂ, ਬੀਨੂੰ ਢਿੱਲੋਂ, ਰਾਣਾ ਰਣਬੀਰ, ਹਰਪਾਲ ਸਿੰਘ ਸ਼ਵਿੰਦਰ ਮਾਹਲ, ਅਨੀਤਾ ਮੀਤ ਕਰਨਲ ਜੀ ਐਸ ਗਿੱਲ ਤੇ ਤਰਸਿੰਦਰ ਥਿੰਦ ਦੀਆ ਮੁੱਖ ਭੂਮਿਕਾਵਾਂ ਹਨ। ਐਕਸ਼ਨ ਰੁਮਾਂਸ ਤੇ ਕਾਮੇਡੀ ਤੜਕੇ ਵਾਲੀ ਇਸ ਫਿਲਮ ਨੂੰ ਅੰਗ੍ਰੇਜ਼ੀ ਮੀਡੀਆ ਨੇ ਵੀ ਖੂਬ ਸਲਾਹਿਆ ਹੈ।
ਹਰਮਿੰਦਰ ਢਿੱਲੋ ਮੌਸਾਹਿਬ