12 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰਲੀਜ਼ ਹੋਣ ਜਾ ਰਹੀ ਪੰਜਾਬੀ ਸਾਡੀ ਵੱਖਰੀ ਹੈ ਸ਼ਾਨ ਦੀ ਸਟਾਰਕਾਸਟ ਫਿਲਮ ਦੀ ਗਾਰਉਂਡ ਪ੍ਰਮੋਸ਼ਨ ਲਈ ਪੰਜਾਬ ਦਾ ਦੌਰਾ ਕਰ ਰਹੀ ਹੈ। ਵਿੱਬਗਿਓਰ ਕ੍ਰਿਏਸ਼ਨ ਦੇ ਬੈਨਰ ਹੇਠ ਬਣੀਂ ਦੋਰਾਹਾ ਵਿੱਚ ਡਾਕਟਰੀ ਪੇਸ਼ੇ ਨਾਲ ਜੁੜੇ ਨਿਰਮਾਤਾ ਡਾ. ਸੁਖਪਾਲ ਮਾਂਗਟ, ਡਾ. ਇੰਦਰਰੂਪ ਘੁੰਮਣ ਤੇ ਅਮਰੀਕਾ ਵੱਸਦੇ ਉੱਘੇ ਕਾਰੋਬਾਰੀ ਬਿਕਰਮ ਗਿੱਲ ਯੂ.ਐਸ.ਏ ਦੇ ਸਾਂਝੇ ਨਿਰਮਾਣ ਵਾਲੀ ਤੇ ਮੰਨਤ ਫੇਮ ਨਿਰਦੇਸ਼ਕ ਗੁਰਬੀਰ ਗਰੇਵਾਲ ਵਲੋਂ ਨਿਰਦੇਸ਼ਿਤ ਇਸ ਫਿਲਮ ਦੀ ਟੀਮ ਵਲੋਂ ਗਾਰਉਂਡ ਪ੍ਰਮੋਸ਼ਨ ਦੀ ਲੜੀ ਵਿੱਚ ਦੁਆਬੇ ਦੀ ਉੱਘੀ ਵਿਦਿਅਕ ਸੰਸਥਾ ਡੀ.ਏ.ਵੀ ਕਾਲਜ ਫਿਲੌਰ ਵਿਖੇ ਫਿਲਮ ਦੀ ਸਟਾਰਕਾਸਟ ਪਹੁੰਚੀ ਜਿਸ ਵਿੱਚ ਹੀਰੋ ਸੰਗਰਾਮ ਸਿੰਘ, ਨਾਇਕਾ ਮੈਂਡੀ ਤੱਖਰ, ਸੈਕਿੰਡ ਲੀਡ ਹੀਰੋ ਗੁਰਪ੍ਰੀਤ ਰਟੌਲ ਤੇ ਅਭਿਨੇਤਾ ਹਰਪਾਲ ਸਿੰਘ ਸ਼ਾਮਿਲ ਸਨ। ਇਥੇ ਜਿਕਰ ਯੋਗ ਹੈ ਕਿ ਇਸ ਫਿਲਮ ਦੇ ਗੀਤ ਵੱਖ ਵੱਖ ਟੀ.ਵੀ ਚੈਨਲਾਂ ਤੋਂ ਟੈਲੀਕਾਸਟ ਹੋ ਕੇ ਸੰਗੀਤਿਕ ਫਿਜਾਂਵਾਂ ਵਿੱਚ ਗੂੰਜ ਰਹੇ ਹਨ।
ਇਸ ਸਮੇਂ ਫਿਲਮ ਦੀ ਸਟਾਰਕਾਸਟ ਨੇ ਫਿਲਮ ਦੇ ਵਿਸ਼ੇ ਸਬੰਧੀ ਤੇ ਫਿਲਮੀ ਲਾਈਨ ਬਾਰੇ ਖੁੱਲ ਕੇ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ ਇਸ ਸਮੇਂ ਹੋਰਨਾਂ ਤੋ ਇਲਾਵਾ ਫਿਲਮ ਦੇ ਪ੍ਰਚਾਰਕ ਹਰਮਿੰਦਰ ਢਿੱਲੋਂ ਮੌ ਸਾਹਿਬ, ਭਪਿੰਦਰ ਬਰਨਾਲਾ, ਨਵਨੀਤ ਰਾਮਪੁਰ, ਤੇ ਕਲਵੀਰ ਘੁੰਮਣ ਵੀ ਹਾਜਿਰ ਸਨ। ਇਸ ਸਮੇਂ ਫਿਲਮ ਦੀ ਸਮੁੱਚੀ ਟੀਮ ਨੂੰ ਖੂਬਸੂਰਤ ਲਫਜ਼ਾਂ ਨਾਲ ਵਿਦਿਆਰਥੀਆਂ ਦੇ ਸਨਮੁਖ ਕਰਨ ਦੀ ਜਿੰਮੇਵਾਰੀ ਪੰਜਾਬ ਦੇ ਨਾਮਵਰ ਸਟੇਜ ਕੰਪੀਅਰ ਮੱਖਣ ਸ਼ੇਰ ਪੁਰੀ ਨੇ ਨਿਭਾਈ। ਫਿਲਮ ਦੇ ਨਿਰਮਾਤਾ ਡਾ. ਸੁਖਪਾਲ ਮਾਂਗਟ ਨੇ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਕਾਲੀਆ, ਪਵਨ, ਮਨਮੋਹਨ ਸਿੰਘ, ਐਸ ਕੇ ਮਹਾਜਨ, ਤੇ ਇੰਦਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਨਿਰਮਾਤਾ ਡਾ. ਸੁਖਪਾਲ ਮਾਂਗਟ ਨੇ ਦੱਸਿਆ ਕਿ ਇਹ ਫਿਲਮ ਪੰਜਾਬੀਆ ਦੇ ਵੱਖ ਵੱਖ ਹਾਲਤਾਂ ਵਿੱਚੋਂ ਲੰਘਣ ਦੇ ਬਾਵਜੂਦ ਵੀ ਪੰਜਾਬੀਆ ਵਿਚਲੀ ਚੜ੍ਹਦੀ ਕਲਾ ਨੂੰ ਦਰਸਾਉਂਦੀ ਹੈ। ਬਾਲੀਵੁੱਡ ਨਾਲ ਜੁੜੀ ਚੋਟੀ ਦੀ ਟੀਮ ਨੇ ਇਸ ਫਿਲਮ ਦੀ ਮੇਕਿੰਗ ਵਿੱਚ ਬਹੁਤ ਵੱਡਾ ਹਿਸਾ ਪਾਇਆ ਹੈ।
ਪੰਜਾਬੀਆ ਨੇ ਦੇਸ਼ਾਂ ਪ੍ਰਦੇਸਾਂ ਵਿੱਚ ਮਾਰੀਆ ਮੱਲਾਂ ਤੇ ਪੰਜਾਬੀਆ ਦੀ ਖੂਬਸੂਰਤ ਗੱਲਾਂ ਦਾ ਖੂਬਸੂਰਤ ਸਿਰਨਾਵਾਂ ਇਸ ਫਿਲਮ ਵਿੱਚ ਨਜ਼ਰ ਆਵੇਗਾ। ਇਸ ਫਿਲਮ ਦੇ ਬਾਕੀ ਕਲਾਕਾਰਾਂ ਵਿੱਚ ਮਿਸ ਕੈਨੇਡਾ ਰਨਰਅੱਪ ਮਨੂੰ ਸੰਧੂ ਬੀਨੂੰ ਢਿੱਲੋਂ, ਰਾਣਾ ਰਣਬੀਰ, ਸ਼ਵਿੰਦਰ ਮਾਹਲ, ਅਨੀਤਾ ਮੀਤ, ਤਰਸਿੰਦਰ ਥਿੰਦ, ਕਰਨਲ ਜੀ ਐਸ ਗਿੱਲ ਤੇ ਪੰਜਾਬੀ ਸਿਨੇ ਸਕਰੀਨ ਤੇ ਵਿਲੱਖਣ ਅੰਦਾਜ਼ ਵਿੱਚ ਨਜ਼ਰ ਆਵੇਗਾ ਅਮਰੀਕਾ ਵੱਸਦਾ ਇਸ ਫਿਲਮ ਦਾ ਵਿਲੈਨ ਅਭੈਰਾਏ ਚੀਮਾ। ਕਨੇਡਾ ਤੇ ਭਾਰਤ ਦੀਆਂ ਖੂਬਸੂਰਤ ਲੁਕੇਸ਼ਨਾਂ ਦੇ ਫਿਲਮਾਈ ਇਹ ਫਿਲਮ ਇੱਕ ਨਵੇਂ ਪੰਜਾਬੀ ਸਿਨੇਮੇ ਦਾ ਅਗਾਜ ਕਰੇਗੀ।
ਹਰਮਿੰਦਰ ਢਿੱਲੋਂ ਮੌ ਸਾਹਿਬ