In a setback to actors and director of Punjabi movie 'Taur Mittran Di', Moonak sub-divisional judicial magistrate Harsimranjit Singh on Tuesday evening issued non-bailable arrest warrants against them. The court had earlier issued bailable warrants against them, with direction to appear before the court on May 28, but they failed to show up.
The arrest warrants have been issued against actors Jimmy Shergill, Amarinder Gill, Ranvijay Singh, Surveen Chawla, Amita Pathak; director Navniat Singh; Sunil Lulla of Eros International Productions; production head Kailash Jadhav; executive producer John Cherain; associate director Amit Prasher; editor Manish More and story writer Dheeraj Rattan. On September 11, 2012, Arpinder Singh Sidhu, president of bar association of Moonak, had filed a criminal complaint under sections 499, 500, 120-B of the IPC against Jimmy Shergill, co-producer of film, and others named above, for defaming the lawyer community and their profession in the movie.
The court order stated that except Amarinder and Surveen, other accused intentionally didn’t receive the bailable warrants though sent to their accurate addresses. “In these circumstances, it transpires that accused are intentionally avoiding their service. Through, in order to speed up their summoning process, procure their presence, let the accused be summoned through non-bailable arrest warrants for July 7,” said the order.
Notably, a Sunam court too has issued bailable warrants against the cast and crew of the said movie for June 6 on the complaint of advocate Harinder Lally.
Source : Hindustan Times
ਮੂਨਕ ਦੇ ਮਾਣਯੋਗ ਐਸ. ਡੀ. ਐਮ. ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਸੁਰਵੀਨ ਚਾਵਲਾ, ਰਣਵਿਜੇ ਸਿੰਘ, ਪੰਜਾਬੀ ਫਿਲਮ 'ਟੋਹਰ ਮਿੱਤਰਾ ਦੀ' ਦੇ ਨਿਰਦੇਸ਼ਕ ਨਵਨੀਤ ਸਿੰਘ ਅਤੇ ਫਿਲਮ ਨੂੰ ਜਾਰੀ ਕਰਨ ਵਾਲੀ ਕੰਪਨੀ ਇਰੋਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਸੁਨੀਲ ਲੁਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਮੂਨਕ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਰਪਿੰਦਰ ਸਿੰਘ ਸਿੱਧੂ ਵਲੋਂ ਅਦਾਲਤ 'ਚ ਦਾਇਰ ਕੀਤੇ ਗਏ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਹਨ। ਅਦਾਲਤ ਵਲੋਂ 7 ਜੁਲਾਈ ਤੋਂ ਪਹਿਲਾਂ-ਪਹਿਲਾਂ ਫਿਲਮ ਨਾਲ ਜੁੜੇ ਅਦਾਕਾਰਾਂ ਅਤੇ ਫਿਲਮ ਨਿਰਮਾਤਾ ਸਣੇ 12 ਵਿਅਕਤੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਪਿਛਲੇ ਸਾਲ 11 ਸਤੰਬਰ ਨੂੰ ਅਦਾਲਤ 'ਚ ਦਾਇਰ ਕੀਤੇ ਗਏ ਮੁਕੱਦਮੇ 'ਚ ਅਰਪਿੰਦਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਫਿਲਮ 'ਚ ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਪਿੰਦਰ ਸਿੱਧੂ ਨੇ ਕਿਹਾ ਕਿ ਵਕੀਲ ਇਸ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਉਣਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ। ਮਾਣਯੋਗ ਅਦਾਲਤ ਨੇ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਇਸ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਅਤੇ 28 ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ 'ਚ ਫਿਲਮ ਦੀ ਸਟਾਰਕਾਸਟ ਪ੍ਰੋਡਕਸ਼ਨ ਹੈੱਡ ਕੈਲਾਸ਼ ਯਾਦਵ, ਐਗਜ਼ੀਕਿਊਟਿਵ ਪ੍ਰੋਡਿਊਸਰ ਜ਼ੋਨ ਚੇਰੀਅਨ ਐਸੋਸੀਏਟ ਡਾਇਰੈਕਟਰ ਅਮਿਤ ਪਰਾਸ਼ਰ, ਐਡੀਟਰ ਮੁਨੀਸ਼ ਮੋਰੇ, ਫਿਲਮ ਦੇ ਕਹਾਣੀਕਾਰ ਧੀਰਜ ਰਤਨ 'ਤੇ ਤਲਵਾਰ ਲਟਕ ਰਹੀ ਹੈ। ਇਸ ਫਿਲਮ ਦੇ ਖਿਲਾਫ ਸੁਨਾਮ ਦੇ ਇਕ ਹੋਰ ਵਕੀਲ ਹਰਿੰਦਰ ਲਾਲੀ ਨੇ ਵੀ ਇਸੇ ਤਰ੍ਹਾਂ ਦੀ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਦੇ ਵਾਰੰਟ ਤੋਂ ਬਾਅਦ ਹੁਣ ਇਨ੍ਹਾਂ ਪੰਜਾਬੀ ਫਿਲਮੀ ਅਦਾਕਾਰਾਂ ਲਈ ਅਦਾਲਤ 'ਚ ਪੇਸ਼ ਹੋਣਾ ਜ਼ਰੂਰੀ ਹੋ ਗਿਆ ਹੈ।