“ਸਾਡੀ ਵੱਖਰੀ ਹੈ ਸ਼ਾਨ” ਦਾ ਸੰਗੀਤ ਰਲੀਜ਼

×

Error message

Warning: Undefined property: stdClass::$comment_count in comment_node_page_additions() (line 728 of /home2/webidecm/balleshava.com/modules/comment/comment.module).

12 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ “ਸਾਡੀ ਵੱਖਰੀ ਹੈ ਸ਼ਾਨ” ਦਾ ਚੰਡੀਗੜ੍ਹ ਵਿੱਚ ਹੋਇਆ ਸੰਗੀਤ ਰਲੀਜ਼
ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਪੰਜਾਬੀਆ ਦਾ ਬਣੇਗੀ ਮਾਣ “ਸਾਡੀ ਵੱਖਰੀ ਹੈ ਸ਼ਾਨ” : ਡਾ. ਇੰਦਰਰੁਪ ਘੁੰਮਣ, ਡਾ. ਸੁਖਪਾਲ ਮਾਂਗਟ
12 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ “ਸਾਡੀ ਵੱਖਰੀ ਹੈ ਸ਼ਾਨ” ਪੰਜਾਬੀ ਸਿਨੈ ਜਗਤ ਵਿੱਚ ਪ੍ਰਵੇਸ਼ ਨਵੇਂ ਸਤਰੰਗੇ ਬੈਨਰ ਵਿੱਬਗਿਓਰ ਕ੍ਰਿਏਸ਼ਨ ਦੀ ਮਾਣ ਮੱਤੀਂ ਪੇਸ਼ਕਸ਼ ਹੈ। ਜਿਸ ਦਾ ਸੰਗੀਤ ਬੀਤੇ ਦਿਨੀਂ ਚੰਡੀਗੜ੍ਹ ਦੇ ਸਭ ਤੋਂ ਮਹਿੰਗੇ ਤੇ ਆਲੀਸ਼ਾਨ ਹੋਟਲ ਜੇ ਡਬਲਯੂ ਮੈਰਿਟ ਵਿੱਚ ਰਲੀਜ਼ ਕੀਤਾ ਗਿਆ। ਪੰਜਾਬੀ ਸਿਨੇਮੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੀ ਤੇ ਪੰਜਾਬੀ ਸਿਨੈ ਜਗਤ ਵਿੱਚ ਪਾਰਸ ਰੂਪੀ ਸ਼ਖਸੀਅਤ ਬਣ ਉਭਰੇ ਮਨਮੋਹਨ ਸਿੰਘ ਉਰਫ ਮਨ ਜੀ ਵਲੋਂ ਰਲੀਜ਼ ਕੀਤਾ ਗਿਆ। ਇਸ ਸਮੇਂ ਫਿਲਮ ਦੇ ਨਿਰਮਾਤਾਵਾਂ ਡਾ. ਸੁਖਪਾਲ ਮਾਂਗਟ, ਡਾ. ਇੰਦਰਰੁਪ ਘੁੰਮਣ ਤੇ ਬਿਕਰਮਜੀਤ ਗਿੱਲ ਦੇ ਹੁਸੀਨ ਸੁਪਨਿਆਂ ਨਾਲ ਸ਼ਿੰਗਾਰੀ ਇਸ ਫਿਲਮ ਦੇ ਕਲਾਕਾਰ ਜਿਵੇਂ ਨਾਇਕ ਸੰਗਰਾਮ ਸਿੰਘ, ਨਾਇਕਾ ਮੈਂਡੀ ਤੱਖਰ, ਅਭਿਨੇਤਾ ਸਵਿੰਦਰ ਮਾਹਲ, ਸੈਕਿੰਡ ਲੀਡ ਹੀਰੋ ਗੁਰਪ੍ਰੀਤ ਰਟੌਲ, ਤੇ ਫਿਲਮ ਦੇ ਮੰਨਤ ਫੇਮ ਨਿਰਦੇਸ਼ਕ ਗੁਰਬੀਰ ਗਰੇਵਾਲ ਹਾਜਿਰ ਸਨ। ਇਸ ਸਮੇਂ ਮਨਮੋਹਨ ਸਿੰਘ ਨੇ ਪੰਜਾਬੀ ਸਿਨਮੇ ਦੇ ਮੌਜੂਦਾ ਹਾਲਾਤਾਂ ਸਬੰਧੀ ਖੁਲ ਕੇ ਗੱਲਾਂ ਬਾਤਾਂ ਮੀਡੀਏ ਨਾਲੀ ਕੀਤੀਆ। ਫਿਲਮ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਨੇ ਮਨਮੋਹਨ ਸਿੰਘ ਨਾਲ ਆਪਣੀ ਪਿਆਰੀ ਯਾਰੀ ਤੇ ਫਿਲਮ ਜਗਤ ਦੀਆ ਕਈ ਹੋਰ ਗੱਲਾਂ ਵੀ ਹਾਜਿਰ ਦਰਸ਼ਕਾਂ ਨਾਲ ਸਾਂਝੀਆ ਕੀਤੀਆ। ਇਸ ਸਮੇਂ ਫਿਲਮ ਦੇ ਸੰਗੀਤਕਾਰ ਦਿਲਪ੍ਰੀਤ ਭਾਟੀਆ ਨੇ ਇਸ ਫਿਲਮ ਦੇ ਸੰਗੀਤ ਲਈ ਆਪਣੀ ਐਂਟਰੀ ਦੀ ਸਾਂਝ ਵੀ ਦਰਸ਼ਕਾਂ ਨਾਲ ਸਾਝੀ ਕੀਤੀ।
ਇਸ ਮੌਕੇ ਹਾਜਿਰ ਪੰਜਾਬ ਦੇ ਸੁਰੀਲੇ ਜੱਟ ਗਾਇਕ ਨਛੱਤਰ ਗਿੱਲ ਨੇ ਇਸ ਫਿਲਮ ਵਿੱਚ ਗਾਏ ਆਪਣੇ ਗੀਤ “ਯਾਰਾਂ ਦਾ ਬੁੱਲਟ ਚੱਲੇ ਨਹਿਰ ਵਾਲੀ ਰੋਡ ਤੇ ” ਤੇ ਫਿਲਮ ਦਾ ਟਾਈਟਲ “ਸਾਡੀ ਵੱਖਰੀ ਹੈ ਸ਼ਾਨ” ਗਾ ਕੇ ਹਾਜਰੀਨ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਸਮੇਂ ਇਸ ਫਿਲਮ ਨੂੰ ਰਲੀਜ ਕਰ ਰਹੈ ਬੈਨਰ ਬੱਤਰਾਂ ਸੋਅ ਵਿੱਜ ਦੇ ਨਿਰਮਾਤਾ ਕਪਿਲ ਬੱਤਰਾ ਵੀ ਹਾਜਿਰ ਸਨ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਦੇ ਦੱਸਿਆ ਕੀ ਇਸ ਪੰਜਾਬੀ ਫਿਲਮ ਵਿੱਚ ਪੰਜਾਬੀਆਂ ਦੀ ਵੱਖਰੀ ਸ਼ਾਨ ਨੂੰ ਸ਼ਾਨਾਂ ਮਤੇ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਗਰੇਵਾਲ ਨੇ ਅੱਗੇ ਦੱਸਿਆ ਕਿ ਇਹ ਫਿਲਮ ਪੰਜਾਬੀ ਨੌਜਵਾਨਾਂ ਵਲੋਂ ਮਾਂ ਭੂਮੀ ਨੂੰ ਛੱਡ ਵਿਦੇਸ਼ਾਂ ਵਾਲ ਰੁਖ ਕਰਨ ਦੇ ਕਾਰਨਾਂ ਨੂੰ ਬਾ-ਖੁਬੀ ਦਰਸਾਉਂਦੀ ਹੈ। ਸੰਜੀਦਾ ਸੋਚ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਨੇ ਕਿਹਾ ਕੀ ਪੰਜਾਬੀ ਜਿਥੇ ਵੀ ਜਾਣ ਉਹ ਆਪਣੀ ਵੱਖਰੀ ਸ਼ਾਨ ਨਾਲ ਹੀ ਜਿਉਂਦੇ ਹਨ। ਵਿਦੇਸ਼ਾਂ ਵਿੱਚ ਸੈਟਲ ਪੰਜਾਬੀਆ ਨੇ ਮਿਹਨਤ ਨਾਲ ਸਫਲਤਾ ਦੇ ਝੰਡੇ ਗੱਡੇ ਹਨ। ਕਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਤੇ ਹੋਰ ਮੁਲਕਾਂ ਵਿੱਚ ਪੰਜਾਬੀਆ ਦੇ ਵਿਸ਼ਾਲ ਕਾਰੋਬਾਰ ਇਸ ਦੀ ਸੱਚੀ ਗਵਾਹੀ ਹਨ।
ਫਿਲਮ ਦੇ ਨਿਰਮਾਤਾਵਾਂ ਡਾ. ਇੰਦਰਰੁਪ ਘੁੰਮਣ ਤੇ ਡਾ. ਸੁਖਪਾਲ ਮਾਂਗਟ ਨੇ ਸਾਂਝੇ ਤੌਰ ਤੇ ਗੱਲ ਕਰਦਿਆ ਕਿਹਾ ਕਿ ਇਹ ਫਿਲਮ “ਲਗਾਨ” ਤੋਂ ਬਾਅਦ ਪਹਿਲੀ ਸਿੰਕ ਸਾਉਂਡ ਫਿਲਮ ਹੈ। ਜਿਸ ਵਿੱਚ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਮੌਕੇ ਹਾਜਿਰ ਫਿਲਮ ਦੇ ਯੁਵਾ ਸੰਗੀਤਕਾਰ ਦਿਲਪ੍ਰੀਤ ਭਾਟੀਆ ਨੇ ਕਿਹਾ ਕਿ ਇਸ ਫਿਲਮ ਦਾ ਸੰਗੀਤ ਲੰਬਾ ਸਮਾਂ ਲੋਕ ਚੇਤਿਆ ਵਿੱਚ ਰਹੇਗਾ। ਦਿਲਪੀ੍ਰਤ ਭਾਟੀਆ ਨੇ ਕਿਹਾ ਕਿ ਉਹ ਖ਼ੁਸ਼ਨਸੀਬ ਹੈ ਜਿਸ ਨੂੰ ਪਹਿਲੀ ਫਿਲਮ ਦੇ ਸੰਗੀਤ ਸਮੇਂ ਹੀ ਫਿਰੋਜ ਖਾਨ, ਸਲੀਮ, ਸਿਮਰਨ ਤੇ ਨਛੱਤਰ ਗਿੱਲ ਵਰਗੇ ਸੁਰੀਲੇ ਫਨਕਾਰਾਂ ਨਾਲ ਕੰੰਮ ਕਰਨ ਦਾ ਮੌਕਾ ਮਿਲਿਆ ਹੈ। ਦਿਲਪ੍ਰੀਤ ਨੇ ਅੱਗੇ ਕਿਹਾ ਕਿ ਇਸ ਫਿਲਮ ਦੇ ਗੀਤ ਓ ਦਿਲਬਰ ਜਾਨੀ, ਯਾਰਾਂ ਦਾ ਬੁਲਟ, ਜਵਾਨੀ ਦਿਵਾਨੀ, ਸਾਡੀ ਵੱਖਰੀ ਹੈ ਸ਼ਾਨ, ਤੇ ਮੰਨਤ ਦੇ ਗੀਤ ਪਾਣੀ ਦੀਆ ਛੱਲਾਂ ਹੋਵਣ ਵਰਗਾ ਇਸ ਫਿਲਮ ਦਾ ਗੀਤ “ਲਗਦਾ ਪਿਆਰ ਹੋ ਗਿਆ” ਲੋਕ ਜੁਬਾਂ ਤੇ ਲੰਬਾ ਸਮਾਂ ਥਿੜਕਣਗੇ। ਪੰਜਾਬੀ ਸਿਨਮੇ ਦਾ ਨਵਾਂ ਚਿਹਰਾ ਬਣਾਉਣ ਜਾ ਰਹੀ ਇਸ ਫਿਲਮ ਵਿੱਚ ਅਕਸੈ ਕੁਮਾਰ ਵਲੋਂ ਕਰਲਜ਼ ਚੈਨਲ ਤੇ ਹੋਸਟ ਪ੍ਰੋਗਰਾਮ ਖੱਤਰੋ ਕੇ ਖਿਲਾੜੀ ਦਾ ਖ਼ਿਤਾਬੀ ਗੱਭਰੂ ਸੰਗਰਾਮ ਸਿੰਘ ਇਸ ਫਿਲਮ ਵਿੱਚ ਇਕ ਸਫਲ ਬੌਕਸਰ ਦੀ ਭੂਮਿਕਾ ਵਿੱਚ ਨਜ਼ਰ ਆਵੇ ਗਾ। ਇਸ ਫਿਲਮ ਦੀ ਨਾਇਕਾ ਮੈਂਡੀ ਤੱਖਰ ਨੂੰ ਦਰਸ਼ਕ ਅੱਖਾਂ ਪਹਿਲਾਂ ਏਕਮ ਤੇ ਮਿਰਜ਼ਾ ਵਿੱਚ ਤੱਕ ਚੁੱਕੀਆ ਹਨ। ਮੈਂਡੀ ਤੱਖਰ ਦੇ ਕੈਰੀਅਰ ਨੂੰ ਇਹ ਫਿਲਮ ਨਵੇਂ ਖੰਭ ਲਾਏਂਗੀ ।
ਮਿਸ ਕਨੇਡਾ ਸੈਕਿੰਡ ਰਨਰਅੱਪ ਮਨੂੰ ਸੰਧੂ ਦੇ ਨਾਲ ਥੀਏਟਰ ਤੇ ਪੀ ਐਚ ਡੀ ਕਰ ਰਿਹਾ ਮਲਵਈ ਗੱਭਰੂ ਗੁਰਪ੍ਰੀਤ ਰਟੌਲ ਸੈਕਿੰਡ ਲੀਡ ਵਿੱਚ ਨਜ਼ਰ ਆਏਗਾ । ਇਸ ਫਿਲਮ ਦੇ ਬਾਕੀ ਕਲਾਕਾਰਾਂ ਵਿੱਚ ਵਿਲੱਖਣ ਦਿਖ ਵਾਲ ਬੀਨੂੰ ਢਿੱਲੋਂ, ਰਾਣਾ ਰਣਬੀਰ, ਸਵਿੰਦਰ ਮਾਹਲ, ਹਰਪਾਲ ਸਿੰਘ, ਅਨੀਤਾ ਮੀਤ, ਤਰਸਿੰਦਰ ਥਿੰਦ, ਅਭੈ ਰਾਏ ਚੀਮਾਂ, ਹਰਜਿੰਦਰ ਥਿੰਦ, ਤੇ ਕਰਨਲ ਜੀ ਐਸ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦੇ ਸੰਗੀਤ ਨੇ ਰਲੀਜ਼ ਹੁੰਦਿਆਂ ਹੀ ਟੌਪ ਟੈਨ ਮੁਕਾਬਲਿਆਂ ਵਿੱਚੋਂ ਲੰਘਦਿਆਂ ਆਪਣਾ ਸਫ਼ਰ ਪਹਿਲੀਆਂ ਪੁਜ਼ੀਸ਼ਨਾਂ ਵੱਲ ਵਧਾਉਣਾ ਆਰੰਭ ਕਰ ਦਿੱਤਾ ਹੈ।
:- ਹਰਮਿੰਦਰ ਢਿੱਲੋ ਮੌਸਾਹਿਬ