ਮੰਦਭਾਗਾ ਹੈ ਕਿ ਮਾਣਕ ਸਾਹਿਬ ਦੀ ਯਾਦਗਾਰ ਜਲਾਲ 'ਚ ਨਹੀਂ ਬਣੀ : ਜੈਜ਼ੀ ਬੀ

×

Error message

Warning: Undefined property: stdClass::$comment_count in comment_node_page_additions() (line 728 of /home2/webidecm/balleshava.com/modules/comment/comment.module).

ਪ੍ਰਸਿੱਧ ਗਾਇਕ ਤੇ ਫਿਲਮ ਅਭਿਨੇਤਾ ਜੈਜ਼ੀ ਬੀ ਨੇ ਅੱਜ ਇਥੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦਗਾਰ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਵਿਖੇ ਨਹੀਂ ਬਣ ਰਹੀ। ਇਸ ਵਿਵਾਦ ਲਈ ਕੁਝ ਜਲਾਲ ਵਾਸੀ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਸ ਕੰਮ ਵਿਚ ਖਲਲ ਪਾਇਆ। ਇਹ ਪ੍ਰਗਟਾਵਾ ਉਨ੍ਹਾਂ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਜੈਜ਼ੀ ਬੀ ਨੇ ਕਿਹਾ ਕਿ ਕੁਲਦੀਪ ਮਾਣਕ ਦੀ ਦੇਹ ਸਪੁਰਦ-ਏ-ਖਾਕ ਕਰਨ ਮੌਕੇ ਪਿੰਡ ਦੇ ਸਰਪੰਚ, ਮੌਲਵੀ ਤੇ ਹੋਰ ਪਤਵੰਤਿਆਂ ਨਾਲ ਬਾਕਾਇਦਾ ਗੱਲਬਾਤ ਕੀਤੀ ਗਈ ਸੀ ਕਿ ਉਨ੍ਹਾਂ ਦੀ ਯਾਦਗਾਰ ਪਿੰਡ ਵਿਚ ਹੀ ਬਣਾਈ ਜਾਵੇਗੀ ਜਿਸ ਵਾਸਤੇ ਉਨ੍ਹਾਂ ਹਾਮੀ ਵੀ ਭਰੀ ਸੀ, ਜਦਕਿ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਸਨ ਪਰ ਐਨ ਸਮੇਂ 'ਤੇ ਕੁਝ ਵਿਅਕਤੀਆਂ ਨੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਪਿੰਡ ਵਿਚ ਯਾਦਗਾਰ ਨਹੀਂ ਬਣ ਸਕਦੀ, ਕਿਉਂਕਿ ਉਹ ਯਾਦਗਾਰ ਵਾਲੀ ਜਗ੍ਹਾ 'ਤੇ ਛੱਤ ਪਾਉਣਾ ਚਾਹੁੰਦੇ ਸਨ ਪਰ ਪਿੰਡ ਵਾਸੀ ਇਸ ਵਾਸਤੇ ਰਾਜ਼ੀ ਨਹੀਂ ਸਨ। ਇਸ ਲਈ ਇਹ ਯਾਦਗਾਰ ਪਿੰਡ ਜਲਾਲ ਦੀ ਬਜਾਏ ਹੁਣ ਲੁਧਿਆਣਾ ਨੇੜੇ ਕੁਲਦੀਪ ਮਾਣਕ ਦੇ ਫਾਰਮ ਹਾਊਸ ਵਿਖੇ ਬਣੇਗੀ। ਮਾਣਕ ਸਾਹਿਬ ਦੇ ਪਰਿਵਾਰ ਨੇ ਇਸ ਰੋਸ ਵਜੋਂ ਪਿੰਡ ਵੀ ਛੱਡ ਦਿੱਤਾ ਹੈ, ਜੋ ਕਿ ਪਿੰਡ ਜਲਾਲ ਲਈ ਵੱਡਾ ਘਾਟਾ ਹੈ ਕਿਉਂਕਿ ਕੁਲਦੀਪ ਮਾਣਕ ਦੀ ਬਦੌਲਤ ਹੀ ਇਹ ਪਿੰਡ ਦੁਨੀਆ ਦੇ 'ਤੇ ਨਕਸ਼ੇ 'ਤੇ ਨਜ਼ਰ ਆਇਆ ਸੀ। ਫਿਰ ਵੀ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਯਾਦਗਾਰ ਦੀ ਕਦਰ ਨਾ ਜਾਣੀ।