ਬਾਰਡਰ ਨੀ ਟੱਪਦਾ ਚਿੱਟਾ ਮੁੰਡਾ ਲੁਧਿਆਣੇ ਉਡੀਕਦਾ…..

×

Error message

Warning: Undefined property: stdClass::$comment_count in comment_node_page_additions() (line 728 of /home2/webidecm/balleshava.com/modules/comment/comment.module).

ਮਨੋਰੰਜਨ ਦੇ ਨਾਂ ‘ਤੇ ਨਸ਼ਿਆਂ ਦਾ ਪ੍ਰਚਾਰ

ਅੱਜ ਦਾ ਦਿਨ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ,ਇਹ ਇਕ ਚੰਗੀ ਖ਼ਬਰ ਹੈ। ਪੰਜਾਬ ਜਿਸਨੂੰ ਨੂੰ ਪੰਜਾਂ ਆਬਾਂ ਦੀ ਧਰਤੀ ਆਖਿਆ ਜਾਂਦਾ ਸੀ ‘ਤੇ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗ ਪਿਆ ਹੈ ਇਸ ਗੱਲ ਦੀ ਚਿੰਤਾ ਵੀ ਹੈ।ਆਏ ਦਿਨ ਨਸ਼ਿਆਂ ਦੀ ਤਸ਼ਕਰੀ ਰੋਕਣ ਤੇ ਨਸ਼ਿਆਂ ਖਿਲਾਫ ਸਖਤ ਆਦੇਸ਼ ਜ਼ਾਰੀ ਕੀਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਨੇ ਪ੍ਰੰਤੂ ਨਸ਼ਿਆਂ ਦਾ ਹੜ੍ਹ ਫਿਰ ਵੀ ਠੱਲਣ ਦਾ ਨਾਂ ਨਹੀ ਲੈ ਰਿਹਾ। ਬਹੁਤ ਸਾਰੇ ਨਸ਼ਾ ਤਸਕਰ ਫੜੇ ਜਾਣ ਦੇ ਬਾਵਯੂਦ ਵੀ ਨਸ਼ਿਆਂ ਦੇ ਇਸ ਕੋਹੜ ਤੋਂ ਮੁਕਤੀ ਨਹੀ ਇਸ ਪਿੱਛੇ ਕਿਹੜੇ ਖਾਸ ਕਾਰਨ ਨੇ ਅਤੇ ਕਿਹੜੀਆਂ ਸਾਜਿਸ਼ੀ ਧਿਰਾਂ ਸਾਮਿਲ ਹਨ ਇਸ ਗੱਲ ਦੀ ਵੀ ਚਰਚਾ ਕੀਤੀ ਜਾਣੀ ਵੀ ਬਣਦੀ ਹੈ। ਭਾਵੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੀਆਂ ਕੁਝ ਰਾਜਸੀ ਤੇ ਪ੍ਰਸ਼ਾਸਕੀ ਸ਼ਕਤੀਆਂ ਦੇ ਨਾਵਾਂ ਨਾਲ ਸਿਆਸੀ ਤੌਰ ‘ਤੇ ਕਾਫੀ ਉੱਥਲ ਪੁੱਥਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾ ਵਿਚ ਰਾਜ ਸਰਕਾਰ ਨਸ਼ਿਆਂ ਬਾਰੇ ਅਵੇਸਲੇਪਣ ਨੂੰ ਹਾਰ ਦਾ ਮੁੱਖ ਕਾਰਨ ਮੰਨ ਰਹੀ ਹੈ।

ਇਸ ਨੂੰ ਇਕ ਪਾਸੇ ਰੱਖ ਕੇ ਜੇਕਰ ਅਸੀਂ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਨਸ਼ਾ ਪ੍ਰਚਾਰਕਾਂ ਦੀ ਕਾਰਗੁਜਾਰੀ ‘ਤੇ ਝਾਤ ਮਾਰੀਏ ਤਾਂ ਇਕ ਅਜਿਹਾ ਵੱਡਾ ਗੈਂਗਵਾਰ ਇਸ ਸਮੁੱਚੇ ਘਟਨਾਕ੍ਰਮ ਵਿਚ ਸਾਮਿਲ ਹੈ ਜੋ ਸਾਡੀ ਨੌਜਵਾਨ ਪੀੜੀ੍ਹ ਨੂੰ ਨਸ਼ਿਆਂ ਦੇ ਇਸ ਮਿੱਠੇ ਜ਼ਹਿਰ ਦਾ ਸਵਾਦ ਚੱਖਣ ਲਈ ਮਜਬੂਰ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਹਾਲ ਹੀ ਵਿਚ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਏ ਅੰਕੜਿਆਂ ਵਿਚ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਸਾਡੀ ਨਵੀਂ ਪੀ੍ਹੜੀ ਇਕ ਅਜਿਹੇ ਜ਼ਹਿਰ ਰੂਪੀ ਨਸ਼ੇ ਦੀ ਮਾਰ ਹੇਠ ਆ ਰਹੀ ਜਿਸਨੂੰ “ ਚਿੱਟੇ” ਦੇ ਨਾਂ ‘ਤੇ ਜਾਣਿਆਂ ਜਾਂਦੈ।ਨਸ਼ਾ ਤਸ਼ਕਰਾਂ ਤੇ ਨਸ਼ੇੜੀਆਂ ਨੂੰ ਫੜਨ ਨਾਲ ਨਸ਼ੇ ਦੇ ਇਸ ਇਸ ਕਾਰੋਬਾਰ ਦਾ ਖਾਤਮਾ ਹੋਵੇਗਾ ? ਨਹੀਂ ! ਅਜਿਹਾ ਉਦੋਂ ਤੱਕ ਸੰਭਵ ਨਹੀ ਜਦੋ ਤੱੱਕ ਅਸੀਂ ਨਸ਼ਿਆਂ ਦੇ ਇਸ ਕਾਰੋਬਾਰ ਨਾਲ ਜੁੜੀਆਂ ਸਾਰੀਆਂ ਹੀ ਸਜਿਸ਼ੀ ਧਿਰਾਂ ਦੀ ਪਛਾਣ ਨਹੀ ਕਰ ਲੈਂਦੇ।ਸਾਡੀ ਬਦਕਿਸਮਤੀ ਹੈ ਕਿ ਅਸੀਂ ਨਸ਼ਿਆ ਦੇ ਘਰ-ਘਰ ਹੁੰਦੇ ਪ੍ਰਚਾਰ ਬਾਰੇ ਹਾਲੇ ਤੱਕ ਵੀ ਅਣਜਾਣ ਹਾਂ ਤੇ ਸਾਡੀਆਂ ਅੱਖਾਂ ਨਿੱਤ ਦਿਨ ਟੀ.ਵੀ ‘ਤੇ ਅਧਨੰਗੀਆਂ ਕੁੜੀਆਂ ਦੇ ਹੱਥਾਂ’ਚ ਸ਼ਰਾਬ ਦੀਆਂ ਬੋਤਲਾਂ ‘ਚੋਂ ਵਿਸ਼ਕੀ ਦੇ ਪੈਗ ਲਾਉਣ ਦੇ ਦ੍ਰਿਸ਼ਾਂ ਨੂੰ ਗੰਭਰਿਤਾ ਨਾਲ ਲੇਣ ਦੀ ਵਜਾਇ ਨਜ਼ਾਰੇ ਨਾਲ ਦੇਖਦੀਆਂ ਨੇ।

ਟੈਲੀਵਿਯਨ ‘ਤੇ ਅਜਿਹੇ ਭੜਕਾਊ ਸਾਟਸ ਆਮ ਦੇਖੇ ਜਾ ਸਕਦੇ ਹਨ ਪ੍ਰਤੂੰ ਅਸੀਂ ਇਸ ਸਭ ਪੂਰੇ ਪ੍ਰਵਾਰ ‘ਚ ਮੂਕ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਹਾਂ।ਜੇਕਰ ਗੱਲ ਕਰੀਏ ਤਾਂ ਬਿਨਾਂ ਸ਼ੱਕ ਅੱਜ ਦਾ ਨੌਜਵਾਨ ਫਿਲਮਾਂ ਤੇ ਟੀ.ਵੀ ਦੀ ਗਲੈਮਰ ਦੇ ਮਾਰੂ ਪ੍ਰਭਾਵ ਹੇਠ ਹੈ ਤੇ ਪੱਛਮੀ ਮੁਲਕਾਂ ਦੇ ਦੇਖਾ-ਦੇਖੀ ਉਹ ਕੁਛ ਕਰ ਰਿਹਾ ਜਿਸਦਾ ਸਾਡੀ ਸਭਿਅਤਾ ਨਾਲ ਦੂਰ ਤੱਕ ਦਾ ਵੀ ਵਾਸਤਾ ਨਹੀ੍ ! ਇਸ ਲਈ ਕੌਣ ਜਿੰਮੇਵਾਰ ਹੈ ਇਸ ਦਾ ਜਵਾਬ ਹੈ ਸਾਡੇ ਗਾਇਕ ਤੇ ਗੀਤਕਾਰ। ਜੇਕਰ ਅਜੋਕੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਅੱਜ ਦੇ ਗੀਤਾਂ ਵਿਚੋਂ ਰੂਹਦਾਰੀ ਸੰਜੀਦਗੀ ਤੇ ਰਿਸ਼ਤਿਆਂ ਦੀ ਭਾਵਕਤਾ ਵਰਗੇ ਭਾਵਕ ਮੁੱਦੇ ਗਾਇਬ ਨੇ ਤੇ ਸਾਡੇ ਅਜੋਕੇ ਗੀਤਕਾਰ ਤੇ ਗਾਇਕਾਂ ਨੇ ਕਰਜ਼ੇ ਦੇ ਬੋਝ ਹੇਠ ਆਏ ਕਿਸਾਨ ਨੂੰ ਲਲਕਾਰੇ ਮਾਰਦਾ ਦਿਖਾ ਕੇ ਨਵੀਂ ਪੀੜੀ੍ਹ ‘ਤੇ ਇਸ ਤਰਾਂ ਦਾ ਮਾਰੂ ਪ੍ਰਭਾਵ ਪਾਉਣ ਦੀ ਅਜਿਹੀ ਕੋਸ਼ਿਸ਼ ਕੀਤੀ ਕਿ ਦੁੱਧ ਮੱਖਣਾਂ ਦੇ ਸ਼ੌਕੀਨ ਪੰਜਾਬੀ ਮੁੰਡੇ ਗਾਇਕ ਤੇ ਮਾਡਲ ਮੁੰਡੇ-ਕੁੜੀਆਂ ਦੇ ਅਦਾਕਾਰੀ ਪ੍ਰਭਾਵ ਨਾਲ ਵਿਸ਼ਕੀ ਤੇ ਬੀਅਰ ਦੇ ਸ਼ੌਕੀਨ ਹੋ ਗਏ। ਭਾਵੇਂ ਦੀਦਾਰ ਸੰਧੂ ,ਕੁਲਦੀਪ ਮਾਣਕ,ਦਿਲਸਾਦ ਅਖਤਰ ਨਛੱਤਰ ਛੱਤਾ,ਸਨਮੁੱਖ ਸਿੰਘ ਅਣਾਦ ਤੋਂ ਲੈ ਕੇ ਕੁਲਦੀਪ ਪਾਰਸ ਤੱਕ ਸ਼ਰਾਬ ਪੰਜਾਬੀ ਗਾਇਕਾਂ ਦੇ ਨਾਲ-ਨਾਲ ਰਹੀ ਪ੍ਰੰਤੂ ਸ਼ਰਾਬ ਦੇ ਸਰੂਰ ‘ਚ ਲਿਖਣ ਗਾਉਣ ਵਾਲੇ ਇਨ੍ਹਾਂ ਗਾਇਕਾਂ ਨੂੰ ਲਾਲ ਪਰੀ ਨੇ ਕਿੰਝ ਘੋਲ-ਘੋਲ ਕੇ ਪੀਤਾ ਇਹ ਸਭ ਕਿਸੇ ਨੇ ਕਦੇ ਨਹੀ ਸੋਚਿਆ!

“ਗੱਲ ਮੁੱਕਦੀ ਆ ਕੇ ਦਾਰੂ ‘ਤੇ ਵਰਗੇ “ਗੀਤ ਗਾਉਣ ਵਾਲੇ ਪਾਰਸ ਦੀ ਜਿੰਦਗੀ ਜਵਾਨੀ ਦੇ ਅੱਧਵਾਟੇ ਹੀ ਮੁੱਕਗੀ ਕਦੇ ਕਿਸੇ ਨੇ ਇਸ ਬਾਰੇ ਸੋਚਿਆ?ਕਈ ਗਾਇਕਾਂ ਬਾਰੇ ਤਾਂ ਇਹ ਗੱਲ ਆਮ ਪ੍ਰਚੱਲਤ ਸੀ ਕਿ ਇਸ ਕੌੜੇ ਪੋਾਣੀ ਦਾ ਘੁੱਟ ਲੇਣ ਤੋਂ ਬਿਨਾਂ ਸਟੇਜ ‘ਤੇ ਨਹੀ ਸੀ ਚੜਦੇ।ਬਦਕਿਸਮਤੀ ਕਿ ਨਸ਼ਿਆਂ ਦੇ ਪ੍ਰਭਾਵਾਂ ਨੂੰ ਪਰੋਸਦੇ ਹੋਏ ਖੁਦ ਹੀ ਇਨਾਂ੍ਹ ਦੀ ਮਾਰ ਹੇਠ ਆ ਕੇ ਜਿੰਦਗੀ ਗੁਆ ਬੈਠੇ। ਇਨ੍ਹਾਂ ਗਾਇਕਾਂ ਤੋਂ ਬਚਣ ਦੀ ਸਾਡੇ ਅਜੋਕੇ ਗਾਇਕ ਤੇ ਗੀਤਕਾਰ ਵੀ ਇਨ੍ਹਾਂ ਹੀ ਰਾਹਾਂ ਤੇ ਤੁਰਨ ਲਈ ਕਾਹਲੇ ਪਏ ਹੋਏ ਨੇ। ਪੰਜਾਬੀ ਗੀਤਕਾਰੀ ‘ਚ ਨਵੀਂ ਉਮਰ ਦੇ ਗੀਤਕਾਰ ਬੀਤ ਬਲਜੀਤ ਨੇ ਤਾਂ ਹੱਦ ਹੀ ਕਰ ਦਿੱਤੀ। “ਬਾਰਡਰ ਨੀ੍ਹ ਟੱਪਦਾ ਚਿੱਟਾ ਮੁੰਡਾ ਲੁਧਿਆਣੇ ੳਡੀਕਦਾ” ਵਰਗਾ ਦਿਸ਼ਾਹੀਣ ਤੇ ਬਿਮਾਰ ਮਾਨਸਿਕਤਾ ਵਾਲਾ ਗੀਤ ਰਚ ਕੇ ਗੀਤਕਾਰ ਨੇ ਪੰਜਾਬ ਦੀ ਜੁਆਨੀ ਦੇ ਇਸ ਦੁਖਦਾਈ ਬਿਰਤਾਂਤ ਨੂੰ ਬੀਟ ‘ਤੇ ਗਾ ਕੇ ਪਤਾ ਨੀ੍ਹ ਕਿਹੜਾ ਬਿੰਬ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ? ਵਿਆਹਾਂ ਵਿਚ ਇਹ ਗੀਤ ਡੀਜੇ ‘ਤੇ ਆਮ ਵੱਜਦਾ ਸੁਣਿਆ ਜਾਂਦਾ ਹੈ ਤੇ ਸਾਡੇ ਭੋਲੇ ਭਾਲੇ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਧੁੱਤ ਹੋਏ ਇਸ ਗੀਤ ਦੀ ਬੀਟ ‘ਤੇ ਨੱਚਦੇ ਹੋਏ “ਚਿੱਟੇ” ਦਾ ਸਵਾਦ ਚੱਖਣ ਦਾ ਸੁਪਨਾ ਪਾਲ ਬੈਠਦੇ ਨੇ।ਬੜਾ ਦੁੱਖ ਹੁੰਦਾ ਹੈ ਜਦੋਂ ਚਿੰਤਨਸ਼ੀਲ ਕਲਮਾਂ ਵੀ ਅਜਿਹੇ ਰਾਹ ਤੁਰਨ ਲੱਗਦੀਆਂ ਨੇ।

ਦਿੱਲੀ ਦੇ ਇਕ ਨਾਚੇ ਗਾਇਕ ਹਨੀ ਸਿੰਘ ਨੇ ਵੀ ਆਪਣੇ ਇਕ ਗੀਤ ਨੇ ਵੀ ਆਪਣੇ ਇਕ ਗੀਤ ਵਿਚ” ਏਨਾ ਵੀ ਨਾਂ ਡੋਪ ਸੋਪ ਮਾਰਿਆ ਕਰੋ ਐਵੇਂ ਖਾਲੀ ਪੇਟ ਨੂੰ ਨਾ ਸਾੜਿਆ ਕਰੋ”ਗਾ ਕੇ ਹੋਰ ਕਸਰ ਕੱਢਤੀ।ਟੈਲੀਵਿਯਨ ‘ਤੇ ਨਸ਼ਿਆਂ ਦੇ ਢੰਗ ਤਰੀਕੇ ਦੱਸਣ ਵਾਲੇ ਇਨਾਂ੍ਹ ਗਾਇਕਾਂ ਖਿਲਾਫ ਸਾਡੀ ਸਰਕਾਰ ਤੇ ਨਸ਼ਿਆਂ ਖਿਲਾਫ ਕੰਮ ਕਰਨ ਵਾਲੀਆਂ ਸੰਸਥਾਵਾਂ ਖੋਮੋਸ਼ ਕਿਉਂ? ਕਾਫੀ ਸਮਾਂ ਪਹਿਲਾਂ ਇਕ ਗੀਤ ਕਾਫੀ ਮਕਬੂਲ ਹੋਇਆ ”ਰੰਨ ਬੋਤਲ ਵਰਗੀ” ਅੱਜਕੱਲ ਵੀ ਵਿਆਹਾਂ ਪਾਰਟੀਆਂ ‘ਤੇ ਡੀਜੇ ‘ਤੇ ਸੁਹਣ ਨੂੰ ਮਿਲਦਾ। ਨਿੱਕੇ ਨਿਆਣਿਆਂ ਤੋਂ ਲੈ ਕੇ ਬੀਬੀਆਂ ਦਾਹੜੂੀ੍ਹਆਂ ਵਾਲੇ ਇਸ ਗੀਤ ‘ਤੇ ਨੱਚਦੇ ਦੇਖੇ ਜਾ ਸਕਦੇ ਨੇ। ਸ਼ਰਾਬ ਦੇ ਨਸ਼ੈ ‘ਚ ਧੁੱਤ ਉਦੋਂ ਸਾਰੇ ਲੋਕਾਂ ਨੂੰ ਤਾਂ ਚਾਚੀਆਂ ਤਾਈਆਂ ਤੇ ਬੀਬੀਆਂ ਭੈਣਾਂ ਵੀ ਸ਼ਰਾਬ ਦੀ ਬਤੋਲ ਵਰਗੀਆਂ ਹੀ ਲਗਦੀਆਂ ਨੇ। ਨਸ਼ੇ ਦੇ ਇਨ੍ਹਾਂ ਪ੍ਰਚਾਰਕਾਂ ਖਿਲਾਫ ਕਿਸੇ ਨੇ ਕਦੇ ਕੋਈ ਅਵਾਜ਼ ਬੁਲੰਦ ਨਹੀ ਕੀਤੀ।ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਦਾ ਇਕ ਟੀ.ਵੀ ਚੈਨਲ ਸੰਗੀਤ ‘ਤੇ ਇਕ ਰਿਆਲਟੀ ਸ਼ੋ ਕਰਵਾਉਂਦਾ ਆ ਰਿਹਾ ਹੈ। ਬੜ੍ਹੇ ਹੀ ਅਫਸ਼ੋਸ ਦੀ ਗੱਲ ਹੈ ਕਿ ਇਸ ਰਿਆਲਟੀ ਸ਼ੋ ਦੀ ਮੁੱਖ ਸਪੌਸ਼ਰ ਸ਼ਰਾਬ ਦੀ ਇਕ ਕਪਨੀ ਸੀ। ਨੌਜਵਾਨੀ ਪੀੜੀ੍ਹ ਨੂੰ ਸੰਗੀਤ ਦੇ ਜਾਨੂੰਨ ਦੇ ਨਾਲ-ਨਾਲ ਵਿਸ਼ਕੀੀ ਦੇ ਨਜ਼ਾਰੇ ਮੁੱਫਤ ,ਵਾਹ ਉਏ ਸੰਗੀਤ ਦੇ ਮਹਾਨ ਪ੍ਰਚਾਰਕੋ ਨਹੀਂ ਰੀਸ਼ਾਂ ਥੌਡੀਆਂ! ਕਿੰਨੇ ਦੱਖ ਦੀ ਗੱਲ ਹੈ ਕਿ ਇੱਥੇ ਵੀ ਲੋਕ ਖਾਮੋਸ਼ ਹਨ। ਸਵਾਲ ਤਾਂ ਇਹ ਹੈ ਕਿ ਨਸ਼ਾ ਤਸਕਰਾਂ ਦੇ ਨਾਲ-ਨਾਲ ਨਸ਼ਿਆਂ ਦੇ ਪ੍ਰਚਾਰ ‘ਚ ਜੁਟੀਆਂ ਉਨ੍ਹਾਂ ਸਾਰੀਆਂ ਹੀ ਸਾਜਿਸ਼ੀ ਧਿਰਾਂ ਦੀ ਪਛਾਣ ਕੌਣ ਕਰੂ ,ਜਿਹੜੂੀਆਂ ਸੰਗੀਤ ‘ਤੇ ਸਭਿਆਚਾਰ ਦੇ ਨਾਮ ‘ਹੇਠ ਨਸ਼ਿਆਂ ਦੇ ਮਿੱਠੇ ਜ਼ਹਿਰ ਵੱਲ ਪ੍ਰੇਰਿਤ ਕਰਦੀਆਂ ਨੇ।

ਟੈਲੀਵਿਯਨ ਇਕ ਅਜਿਹਾ ਸੰਚਾਰ ਸਾਧਨ ਹੈ ਜਿਸ ਨਾਲ ਜੁੜਿਆ ਦਰਸ਼ਕ ਵਰਗ ਬਹੁ ਗਿਣਤੀ ਨਵੀਂ ਪਨੀਰੀ ਹੈ। ਖਾਸਕਰ ਉਹ ਵਰਗ ਜਿਸ ਨੇ ਭਵਿੱਖ ‘ਚ ਸਾਡੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ,ਜੇਕਰ ਭਵਿੱਖ ਦੇ ਵਾਰਸ਼ ਸਹੀ ਰਾਹਾਂ ਤੋਂ ਥਿਰਕ ਕੇ ਦਿਸ਼ਾਹਣਿਤਾ ਦੇ ਰਾਹ ਤੁਰਨ ਲੱਗ ਜਾਣਗੇ ਤਾਂ ਜਮਾਨੇ ਦਾ ਹਸ਼ਰ ਸਾਡੇ ਸਾਹਮਣੇ ਹੈ। ਸਾਡੇ ਗਾਇਕ ਵੀਰਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਸ਼ਰਾਬ ,ਭੁੱਕੀ ,ਅਫੀਮ ਤੋਂ ਬਾਅਦ ਸਮੈਕ ਵਰਗਾ ਅਜਿਹਾ ਲਾਇਲਾਜ ਨਸ਼ਾ ਸਾਡੇ ਘਰ-ਗਰ ਪਹੁੰਚ ਚੁੱਕਾ ਹੈ ਜਿਸ ਨਾਲ ਘਰਾਂ ਦੇ ਘਰ ਤਬਾਅ ਹੋ ਰਹੇ ਨੇ। ਅੱਜ ਨਸ਼ਾ ਤਸਕਰਾਂ ਦੀ ਲਗਾਮ ਕਸਣ ਦੀ ਤਾਂ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਸੰਗੀਤ ਦੇ ਨਾਂ ਹੇਠ ਨਸ਼ਿਆ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਦੀਆਂ ਅਵਾਜਾਂ ਪ੍ਰਤੀ ਚਾਰੇ ਤਰਫ ਚੁੱਪੀ ਹੈ। ਇਸ ਤਰਾਂ ਨਸ਼ਿਆਂ ਖਿਲਾਫ ਬੋਲਣ ਵਾਲੀਆਂ ਅਵਾਜ਼ਾਂ ਮਹਿਜ ਇਕ ਡਰਾਮੇ ਤੋਂ ਸਿਵਾਇ ਕੁਝ ਵੀ ਨਹੀਂ। ਸਰਕਾਰ ਨੇ ਪਿਛਲੇ ਸੱਤ ਸਾਲਾਂ ਦੇ ਕਰਾਜਕਾਲ ਦੌਰਾਨ ਨਸ਼ਿਆਂ ਬਾਰੇ ਖਾਮੋਸ਼ੀ ਦੀ ਚੁੱਪ ਹੁਣ ਤੋੜੀ ਹੈ। ਅਸੀਂ ਆਸ ਕਰਦੇ ਹਾਂ ਕਿ ਜਿੱਥੇ ਸਰਕਾਰ ਨਸ਼ਾ ਵਿਰੋਧੀ ਇਸ ਮਹਿਮ ਵਿਚ ਮਨੋਰੰਜਨ ਜਗਤ ਨਾਲ ਜੁੜੇ ਇਨ੍ਹਾਂ ਨਸ਼ਾ ਪ੍ਰਚਾਰਕਾਂ ਖਿਲਾਫ ਕਾਨੂਨੀ ਕਾਰਵਾਈ ਕਰਨ ਲਈ ਠੋਸ ਯਤਨ ਕਰੇਗੀ ,ਉੱਥੇ ਹੀ ਨਸ਼ਾ ਕਲਚਰ ਨੂੰ ਪ੍ਰਫੁੱਲਤ ਕਰਨ ਵਾਲੇ ਇਨ੍ਹਾਂ ਗੀਤਾਂ ‘ਤੇ ਪਾਬੰਦੀ ਦੇ ਸਖਤ ਦਿਸ਼ਾ ਨਿਰਦੇਸ਼ ਵੀ ਜ਼ਾਰੀ ਕਰੇਗੀ।

ਅੱਜ ਨਸ਼ਾ ਦਿਵਸ ‘ਤੇ ਨਸ਼ਿਆਂ ਦੇ ਇਨ੍ਹਾਂ ਪ੍ਰਚਾਰਕਾਂ ਦੀ ਪਛਾਣ ਕਰਕੇ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਵੀ ਹੈ।ਜਨਤਕ ਪੱਧਰ ‘ਤੇ ਵੀ ਅਜਿਹੇ ਯਤਨ ਅਰੰਭ ਕਰ ਦੇਣੇ ਚਾਹੀਦੇ ਨੇ। ਇਸ ਲਈ ਇਕ ਲੋਕ ਲਹਿਰ ਦੀ ਉਸਾਰੀ ਕਰਨੀ ਬਣਦੀ ਹੈ। ਖਾਸਕਰ ਪੰਜਾਬੀ ਗੀਤ ਜਿੰਨਾਂ ਵਿਚ ਨਸ਼ਿਆ ਨੂੰ ਬਵਾਵਾ ਦੇਣ ਵਾਲੇ ਬੋਲ ਹਨ ਉਨ੍ਹਾਂ ਖਿਲਾਫ ਅਵਾਜ਼ ਬਲੁੰਦ ਕਰਨ ਲਈ ਇਕਜੁੱਟਤਾ ਅੱਜ ਦੇ ਸਮੇ ਦੀ ਅਹਿਮ ਲੋੜ ਹੈ। ਨਹੀ ਤਾਂ ਕੋਸੀ ਜਾਇਓ ਆਪਣੇ ਨਿਆਣਿਆ ਨੂੰ “ਬਾਰਡਰ ਨੀ੍ਹ ਟੱਪਦਾ ਚਿੱਟਾ” ਵਰਗੇ ਗੀਤਾਂ ਦੇ ਬੋਲਾਂ ‘ਤੇ ਨੱਚਦਿਆ ਨੂੰ ਤੇ ਫੇਰ ਨਾ ਪਛਤਾਇਓ ਜਦੋਂ “ ਤੇਰੇ ਨਾਂ ‘ਤੇ ਬੋਤਲਾਂ ਦੇ ਡੱਟ ਪੱਟਦਾ “ਵਰਗੇ ਗੀਤਾਂ ਦੇ ਬੋਲਾਂ ਨੂੰ ਗੁਣਗਣਾੁੳਂਦਿਆਂ ਸੱਚੀਂ ਮੁੱਚੀਂ ਬੋਤਲਾਂ ਦੇ ਡੱਟ ਪੱਟਣ ਲੱਗ ਪਿਆ!

ਕੁਲਦੀਪ ਸਿੰਘ ਲੋਹਟ
+91-98764-92410